Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਵਲੈਤ

 

ਜਿਨ੍ਹਾਂ ਵਿੱਚ ਵਲੈਤਾਂ ਕੱਲ੍ਹਿਆ,

ਬੱਚੇ ਕਰਨ ਖੂਬ ਤਰੱਕੀਆ

ਨਾਮ ਰੱਬ ਦਾ ਦਿਨ ਰਾਤ ਜੱਪਿਆ,

ਔਂਕੜਾਂ ਹੋ ਜਾਣ ਸੁਖਾਲੀਆਂ

ਜਿਨ੍ਹਾਂ ਹੱਕ ਦੀ ਕਮਾਈ,

ਐਵੇ ਜਾਈ ਨਾ ਉੜਾਈ

ਪੱਲੇ ਗੱਲ ਤੂੰ ਬਠਾਈ,

ਕੁਝ ਕਰ ਤੂੰ ਦਿਖਾਈ

ਮਾੜੀ ਸੰਗਤ ਤੋਂ ਬਚਾਈ,

ਮਨ ਕੰਮ ਤੇ ਲਵਾਈ।

ਮਾਂ-ਬਾਪ ਦਾ ਖਿਆਲ,

 ਮਨ ' ਵਸਾਈ।

ਇੱਕ ਚਿੱਤ ਨਾ ਡੁਲਾਈ,

ਫਲ ਮਿਹਨਤ ਨੂੰ ਲਾਈ,

ਸਦਾ ਇੱਜਤ ਬਣਾਈ,

ਜਿੰਦਗੀ ਲੇਖੇ ਤੂੰ ਲਾਈ



Comments

Post a Comment

Popular Posts