Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਕੁੜੀ ਦੇ ਲੇਖ

 

ਜੰਮੀ ਧੀ,  

ਸ਼ਗਨ ਮਨਾਈ।

ਵਿਆਹੀ ਆਪਣੇ ਫ਼ਰਜ਼ ਨਿਭਾਈ,

ਇਹ ਲੋਕਾਂ ਦੇ ਬੋਲ।

ਉਸ ਸੁਪਨਿਆਂ ਦੇ ਖੋਲ,

ਇਸ ਘਰ ਦੀ ਪਰੁਹਣੀ।

ਦੂਜੇ ਘਰ ਲਈ ਬੇਗਾਨੀ,

ਕੋਈ ਕਰ ਦਿਓ ਥਾਂ।

ਉਸ ਵਿਚਾਰੀ ਦੇ ਵੀ ਨਾਂ,

ਉਸ ਲਾਉਣੀ ਸੀ ਉਡਾਰੀ।

ਤੁਸੀਂ ਖੰਭ ਹੀ ਕੁਤਰ ਤੇ,

ਉਹ ਡਾਕਟਰਨੀ, ਮਾਸਟਰਾਣੀ।

ਬਣ ਗਈ ਚੁੱਲੇ-ਚੌਂਕੇ ਦੀ ਹੀ ਹਾਣੀ ,

ਉਸ ਬਨਣਾ ਸੀ ਰਾਣੀ।

ਉਹ ਤਾਂ ਬਣ ਗਈ ਭਿਖਾਰੀ,

ਉਹ ਤਾਂ ਹੱਥਾਂ ਦੀ ਮੁਹਤਾਜ।

ਉਸ ਕੋਲ ਪੈਸੇ ਨਾ ਚਾਰ,

ਫਿਰ ਆਖਦੇ ਉਸ ਦੇ ਮਾੜੇ ਕਰਮਾਂ ਨੂੰ।

ਪਹਿਲਾਂ ਹੀ ਕਰ ਲਵੋ ਵਿਚਾਰ,

ਉਸ ਘਰ ਦੇ ਹਲਾਤ।

ਭਾਲੋ ਚੰਗਾ ਖਾਨਦਾਨ,

ਜਿੱਥੇ ਨਸ਼ਿਆ ਦਾ ਨਾ ਵਾਸ।

ਜਿੱਥੇ ਰੱਬ ਦਾ ਨਾਮ,

 ਜਪ ਹੋਵੇ ਦਿਨ ਰਾਤ ।

ਜਪ ਹੋਵੇ ਦਿਨ ਰਾਤ। 

 

 

 

Comments

Post a Comment

Popular Posts