ਕੁਦਰਤ
ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |
ਕਿਸੇ ਨੂੰ ਮਿਲਦਾ ਪੱਕਿਆ,
ਕੋਈ ਆਪ ਪਕਾਈ ਜਾਵੇ ।
ਕਿਸੇ ਨੂੰ ਮਿਲੀਆਂ ਜਾਇਦਾਦਾਂ,
ਕੋਈ ਕੁੱਲੀਆਂ ’ਚ ਸੋਈ ਜਾਵੇ।
ਜਿਸ ਕੋਲ ਬਾਪੂ ਦੀ ਕਮਾਈ,
ਉਸ ਮੌਜ ਮਨਾਈ।
ਜਿਨ੍ਹਾਂ ਕੀਤੀ ਹੱਥੀਂ ਕਿਰਤ ਕਮਾਈ,
ਉਨ੍ਹਾਂ ਖ਼ਾਮੋਸ਼ੀ ਹੀ ਉਡਾਈ।
ਲੰਘ ਗਏ ਸਮੇਂ ਦਾ,
ਆਉਣ ਵਾਲੇ ਨਾਲ ਮੇਲ ਕਿੱਥੇ।
ਸਮੇਂ ਦੀ ਸਾਡੇ ਹੱਥ ਡੋਰ ਕਿੱਥੇ,
ਫਲ ਮਿਹਨਤ ਦੀ ਚਾਬੀ,
ਮਿਹਨਤ ਸਬਰ ਦਾ ਨਾਂ।
ਕਿਸੇ ਕੀਤੀ ਪਹਿਲੀ ਉਮਰੇ,
ਕੋਈ ਰੋਵੇ ਪਿਛਲੇ ਪਹਿਰ।
ਸਭ ਜਿੰਦਗੀ ਦਾ ਹੀ ਗੇੜ,
ਤੇ ਪੈਸੇ ਦਾ ਹੀ ਖੇਲ।
mkj
👍👍
ReplyDelete👌
ReplyDelete