Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਇੱਕ ਉਡਾਰੀ

 

ਅਸੀਂ ਉੱਡਣਾ ਚਾਹੁੰਦੀਆਂ

ਵਿੱਚ ਲਾ ਅਸਮਾਨ ਉਡਾਰੀ

ਪਰ ਸਾਡੇ ਖੰਭ ਹੀ ਕੁਤਰੇ

ਬਣ ਤਿੱਖੀ ਜਿਉਂ ਆਰੀ

ਪਤਾ ਨਹੀਂ ਖੋਰੇ ਕਦ

ਆਉਣੀ ਸਾਡੀ ਹੈ ਵਾਰੀ

ਕੁਝ ਕਰ ਦਿਖਾਉਣ

ਤੇ ਕੁਝ ਪਾਉਣ ਦੀ

ਮੰਜਿਲ ਚਾਹੇ ਦੂਰ ਹੋਵੇ

ਹੌਸਲੇ ਨਹੀਂ ਗਿਵਾਈ ਦੇ

ਜੱਗ ਜਿੱਤਣੇ ਦੀ ਚਾਹਤ ਹੋਵੇ

ਹੰਝੂ ਨਹੀਂ ਬਿਹਾਈ ਦੇ

ਨਾਮ ਚਮਕਾਉਣਾ ਹੋਵੇ

ਗਰੀਬੀ ਨਹੀਂ ਦਿਖਾਈ ਦੀ

ਮੂੰਹ ਤੇ ਗੱਲ ਕਹਿਣੀ ਹੋਵੇ

ਚੰਗਿਆਈ ਨਹੀਂ ਦਿਖਾਈ ਦੀ

ਨਿਸ਼ਾਨਾ ਹਮੇਸ਼ਾ ਇੱਕ ਹੋਵੇ

ਚਮਚਾਗਿਰੀ ਨਹੀਂ ਦਿਖਾਈ ਦੀ

ਮਿਹਨਤ ਦੀ ਬਾਂਹ ਫੜੀ ਹੋਵੇ

ਚਲਾਕੀ ਨਹੀਂ ਦਿਖਾਈ ਦੀ

 

 

 

 

 

 

 

Comments

Popular Posts