Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਬਚਪਨ

 

 ਬਚਪਨ

ਉਹ ਦਿਨ ਸੀ ਬੇਪਰਵਾਹੀ ਦੇ,

ਨਾ ਫ਼ਿਕਰ ਨਾ ਕੋਈ ਫ਼ਾਕਾ ਸੀ

ਮਾਲਕ ਸੀ ਆਪਣੀ ਮਰਜ਼ੀ ਦੇ,

ਨਾ ਸ਼ਰਮ ਤੇ ਨਾ ਕੋਈ ਝਾਕਾ ਸੀ

ਕੋਈ ਨਾ ਆਉਦੀ ਹੁਸ਼ਿਆਰੀ,

ਨਾ ਹੀ ਰੋਜ਼ ਸਕੂਲੇ ਜਾਣਾ ਸੀ

ਢਿੱਡ ਫੜ ਕੇ ਪੈ ਜਾਣਾ,

ਉਹ ਤਾਂ  ਨਿੱਤ ਬਹਾਨਾ ਸੀ

ਮਾਂ ਤੋ ਛਿੱਤਰ ਖਾਣੇ,

ਚੁੱਕ ਕੇ ਜਾਣਾ ਬਸਤਾ ਸੀ

ਪੈ ਗਈਆਂ ਛੁੱਟੀਆਂ ਤਾਂ,

ਮਾਮੇ ਜਾਣ ਦਾ ਚਾਅ ਹੀ ਬਾਹਲਾ ਸੀ

ਇੱਕ ਮਹੀਨਾ ਰਹਿ ਕੇ ਆਉਣਾ,

ਉਹ ਤਾਂ ਆਦਤ ਮਾੜੀ ਸੀ

ਖੇਡਣ ਗਏ ਤਾਂ ਘਰ ਨਾ ਮੁੜਨਾ,

ਇਹ ਤਾਂ ਪੱਕੀ ਯਾਰੀ ਸੀ

ਹੱਸ-ਹੱਸ ਕੇ ਦਿਨ ਲਗਾਉਣੇ,

ਖਮੋਸੀ ਨਾ ਆਉਂਦੀ ਨੇੜੇ ਸੀ

ਉਹ ਦਿਨ ਪਤਾ ਨਹੀਂ ਖੋਰੇ,

ਚੜ੍ਹ ਗਏ ਪੱਤਿਆਂ ਦੇ ਵਾਂਗ

ਲੰਬੀਆਂ ਪੈ ਗਈਆਂ ਰ‍ਾਤਾਂ,

ਹੁਣ ਤਾਂ ਬੁੱਝੇ ਚਿਹਰਿਆ ਦੇ ਵਾਂਗ

ਉਹ ਮਸਤੀ ਵਾਲੇ ਯਾਰ ਨਿਆਰੇ,

ਕੰਮਾਂ ਦੇ ਵਿੱਚ ਰੁੱਝ ਗਏ

ਉਹ ਬਚਪਨ ਵਾਲੇ ਦਿਨ..

ਖੋਰੇ ਕਿੱਥੇ ਪਤਾ ਨਹੀਂ ਛੁੱਟ ਗਏ ?

ਖੋਰੇ ਕਿੱਥੇ ਪਤਾ ਨਹੀਂ ਛੁੱਟ ਗਏ ?

       

      mkj

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

Comments

Popular Posts